Monday, January 9, 2012





ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ, ਨਾ ਇਸ ਤੋਂ ਵੱਡਾ ਸੱਚ,
ਝੋਲੀ ਅੱਡ ਕੇ ਲੈ ਲਈਏ, ਜੇ ਦੇਣ ਬਜੁਰਗਾਂ ਮੱਤ,
ਧੀ-ਪੁੱਤ ਨੂੰ ਏਨੀ ਖੁੱਲ ਨਾ ਦੇਈਏ, ਜੋ ਹੱਦਾਂ ਜਾਵੇ ਟੱਪ,
ਜੋ ਇੱਜ਼ਤ ਕਰੇ ਨਾ ਮਾਪਿਆਂ, ਨਾ ਉਸ ਤੋਂ ਵੱਡਾ ਖੱਚ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਗ਼ਲਤ ਨਾ ਦੇਈਏ ਮੱਤ,
ਹੁਸਨ ਜਵਾਨੀ ਚਾਰ ਦਿਨਾਂ ਦੀ, ਕਦੇ ਨਾ ਚੁੱਕੀਏ ਅੱਤ,
ਥੋੜਾ ਖਾ ਲਓ ਚੰਗਾ ਖਾ ਲਓ, ਭਾਵੇਂ ਮਿਲਦਾ ਹੋਵੇ ਘੱਟ,
ਆਖੇ ਲੱਗ ਸ਼ਰੀਕ ਦੇ ਕਦੇ ਘਰ ਨਾ ਲਈਏ ਪੱਟ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

No comments:

Post a Comment